ਤਕਨਾਲੋਜੀ

ਮਹਿੰਦਰਾ ਰਿਸਰਚ ਵੈਲੀ (ਐਮਆਰਵੀ) ਤਕਨਾਲੋਜੀ-ਸੰਚਾਲਿਤ ਨਵੀਨਤਾ ਲਈ ਮਹਿੰਦਰਾ ਗਰੁੱਪ ਦੀ ਵਚਨਬੱਧਤਾ ਦੀ ਗਵਾਹੀ ਦਿੰਦੀ ਹੈ। ਫੈਸਿਲਿਟੀ ਇੱਕ ਹੀ ਛੱਤ ਹੇਠ, ਆਟੋਮੋਬਾਈਲਜ਼ ਅਤੇ ਟਰੈਕਟਰ ਲਈ ਇੰਜੀਨੀਅਰਿੰਗ ਰਿਸਰਚ ਅਤੇ ਉਤਪਾਦ ਵਿਕਾਸ ਨੂੰ ਰੱਖਦਾ ਹੈ। ਸਟੇਟ-ਆਫ-ਦੀ-ਆਰਟ ਝਞੜ ਫੈਸਿਲਿਟੀ ਦਾ ਉਦਘਾਟਨ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਡਾ ਏਪੀਜੇ ਅਬਦੁਲ ਕਲਾਮ ਦੁਵਾਰਾ ਕੀਤਾ ਗਿਆ ਸੀ।

ਖੋਜ ਅਤੇ ਵਿਕਾਸ ਕੇੰਦਰ 'ਚ ਇੰਜਣ ਵਿਕਾਸ ਕੇਦਰ (ਈਡੀਸੀ), ਟੜ. ਲੈਬ, ਫੈਟੀਗਿਓ ਟੈਸਟ ਲੈਬ, ਅਨੁਸਾਰੀ ਇੰਧਨ, ਯਾਤਰੀ ਸੁਰੱਖਿਆ ਅਤੇ ਪਾਲੀਮਰ ਤਕਨਾਲੋਜੀ ਲੈਬ ਸਮੇਤ ਕਈ ਸਹੂਲਤਾਂ ਹਨ। ਐਮਆਰਵੀ ਪੂਰੀ ਤਰ੍ਹਹਾਂ ਨਵੇਂ ਉਤਪਾਦਾਂ ਅਤੇ ਨਵੀਂ ਤਕਨੀਕਾਂ 'ਚ ਵਿਕਾਸ ਦਾ ਸਮਰਥਨ ਕਰਨ ਲਈ ਪ੍ਰੋਟੋ ਸ਼ਾਪ ਨਾਲ ਲੈਸ ਹੈ ਅਤੇ ਵਾਹਨ ਅਤੇ ਟਰੈਕਟਰ ਦੀ ਭਰੋਸੇਯੋਗਤਾ ਨੂੰ ਜਾਂਚਣ ਲਈ ਟੈਸਟ ਟਰੈਕ ਹੈ।