ਮਹਿੰਦਰਾ ਫਾਰਮ ਇਕਵਿਪਮੇਂਟ ਸੈਕਟਰ ਨੇ ਜੂਨ 2021 ਦੌਰਾਨ ਭਾਰਤ ਵਿੱਚ 46875 ਯੂਨਿਟਾਂ ਦੀ ਵਿਕ੍ਰੀ ਕੀਤੀ

Jul 10, 2023 |

ਝੋਨੇ ਦੀ ਖੇਤੀ ਭਾਰਤ ਦੇ ਸਭ ਤੋਂ ਪ੍ਰਚਲਿਤ ਖੇਤੀ ਵਿਧੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਚਾਵਲਾਂ ਦੀ ਖੇਤੀ ਕਰਨ ਲਈ ਛੋਟੇ, ਪਾਣੀ ਨਾਲ ਭਰੇ ਖੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਧੀ ਦੀ ਪ੍ਰਕਿਰਤੀ ਨੂੰ ਵੇਖਦੇ ਹੋਏ, ਜਿੱਥੇ ਮਿੱਟੀ ਢਿੱਲੀ ਅਤੇ ਪਾਣੀ ਭਰੀ ਹੈ, ਉੱਥੇ ਤੁਹਾਨੂੰ ਸਹੀ ਕਿਸਮ ਦੇ ਟ੍ਰੈਕਟਰ ਦੀ ਵਰਤੋਂ ਕਰਨ ਦੀ ਲੋੜ ਹੈ।

ਆਪਣੇ ਝੋਨੇ ਦੇ ਖੇਤ ਲਈ ਟ੍ਰੈਕਟਰ ਦੀ ਚੋਣ ਕਰਦੇ ਵੇਲੇ, ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਤੁਹਾਡੇ ਲਈ ਸਹੀ ਹੈ ਅਤੇ ਤੁਹਾਡੇ ਸਾਰੇ ਕੰਮਾਂ ਨੂੰ ਬਿਨਾਂ ਜਿਆਦਾ ਮਿਹਨਤ ਕੀਤੇ ਸੰਭਾਲ ਸਕਦਾ ਹੈ। ਇਸ ਲਈ, ਝੋਨੇ ਦੇ ਖੇਤਾਂ ਲਈ ਭਾਰਤ ਵਿੱਚ ਸਭ ਤੋਂ ਵਧੀਆ ਟ੍ਰੈਕਟਰ ਦੀ ਚੋਣ ਕਰਨ ਬਾਰੇ ਇੱਥੇ ਇੱਕ ਛੋਟੀ ਗਾਈਡ ਦਿੱਤੀ ਗਈ ਹੈ।

ਸਹੀ ਟ੍ਰੈਕਟਰ ਦੀ ਚੋਣ

ਝੋਨੇ ਦੀ ਖੇਤੀ ਲਈ ਟ੍ਰੈਕਟਰ ਦੀ ਚੋਣ ਕਰਦੇ ਵੇਲੇ, ਤੁਹਾਨੂੰ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਪੜਚੋਲ ਕਰਨ ਦੀ ਲੋੜ ਹੈ। ਉਦਾਹਰਨ ਲਈ, ਤੁਹਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਤੁਹਾਡੇ ਟ੍ਰੈਕਟਰ ਨੂੰ ਕਿੰਨੇ ਹਾਰਸ ਪਾਵਰ ਦੀ ਲੋੜ ਹੋਵੇਗੀ। ਤੁਸੀਂ ਨਿਯਮਤ ਝੋਨਾ ਲਗਾਉਣ ਦੇ ਕੰਮ ਲਈ ਘੱਟ ਹਾਰਸ ਪਾਵਰ ਵਾਲੇ ਟ੍ਰੈਕਟਰ ਦੀ ਵਰਤੋਂ ਕਰ ਸਕਦੇ ਹੋ, ਪਰ ਢੁਆਈ ਵਰਗੇ ਜਿਆਦਾ ਅਓਖੇ ਕੰਮਾਂ ਲਈ, ਤੁਸੀਂ 30 HP ਤੱਕ ਦੇ ਟ੍ਰੈਕਟਰ ਦੀ ਚੋਣ ਕਰ ਸਕਦੇ ਹੋ|

ਇਸਤੋਂ ਬਾਅਦ, ਤੁਹਾਨੂੰ 2WD ਅਤੇ 4WD ਵਿੱਚਕਾਰ ਚੋਣ ਕਰਨਾ ਹੋਵੇਗਾ। ਇੱਕ 2WD ਟ੍ਰੈਕਟਰ ਆਮ ਝੋਨੇ ਦੀ ਰੋਪਾਈ ਲਈ ਬਹੁਤ ਵਧੀਆ ਹੈ। ਝੋਨੇ ਦੀ ਲੁਆਈ ਲਈ 2WD ਟ੍ਰੈਕਟਰ ਬਹੁਤ ਵਧੀਆ ਹੈ ਕਿਉਂਕਿ ਅਗਲੇ ਪਹੀਆ ਦੇ ਐਕਸਲ ਚਿੱਕੜ ਅਤੇ ਪਾਣੀ ਦੇ ਬਾਵਜੂਦ ਟ੍ਰੈਕਟਰ ਨੂੰ ਮਿੱਟੀ ਵਿੱਚ ਡੁੱਬਣ ਨਹੀਂ ਦਿੰਦਾ ਹੈ, ਅਤੇ ਉਹਨਾਂ ਦਾ ਰੱਖ-ਰਖਾਅ ਆਸਾਨ ਹੁੰਦਾ ਹੈ। 4WD ਝੁਨਾ ਲਾਉਣ ਵਾਲਾ ਟ੍ਰੈਕਟਰ ਜਿਆਦਾ ਵੱਡੇ ਝੋਨੇ ਦੇ ਖੇਤਾਂ, ਢਿੱਲੀ ਮਿੱਟੀ, ਜਾਂ ਭਾਰੀ ਉਪਕਰਣਾਂ ਲਈ ਢੁਕਵਾਂ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਮਹਿੰਦਰਾ ਟ੍ਰੈਕਟਰ ਦੀ ਚੌਣ ਕਰਦੇ ਹੋ, ਤਾਂ ਤੁਸੀਂ ਹੋਰ ਵਿਸ਼ੇਸ਼ਤਾਵਾਂ ਦਾ ਵੀ ਆਨੰਦ ਲੈ ਸਕਦੇ ਹੋ। ਮੁੱਖ ਤੌਰ ਤੇ, ਮਹਿੰਦਰਾ ਟ੍ਰੈਕਟਰਾਂ ਵਿੱਚ ਸ਼੍ਰੇਣੀ ਦੇ ਸਭ ਤੋਂ ਵਧੀਆ ਹਾਈਡ੍ਰੌਲਿਕਸ ਹੁੰਦੇ ਹਨ, ਜੋ ਤੁਹਾਨੂੰ ਭਾਰੀ ਕੰਮਾਂ ਅਤੇ ਢੁਆਈ ਅਤੇ ਜਿਆਦਾ ਪਾਣੀ ਪੰਪ ਕਰਨ ਵਿੱਚ ਸੌਖੇ ਹੁੰਦੇ ਹਨ। ਨਾਲ ਹੀ, ਤੁਸੀਂ ਪਾਵਰ ਸਟੀਅਰਿੰਗ, ਡੁਅਲ-ਕਲਚ ਦੇ ਨਾਲ ਨਿਰੰਤਰ ਮੈਸ਼ ਟ੍ਰਾਂਸਮਿਸ਼ਨ, ਅਡਜੱਸਟੇਬਲ ਸੀਟਾਂ, ਆਸਾਨੀ ਨਾਲ ਪਹੁੰਚਣ ਵਾਲੇ ਨਿਯੰਤਰਣ ਅਤੇ LCD ਕਲੱਸਟਰਾਂ ਦੀ ਚੋਣ ਕਰ ਸਕਦੇ ਹੋ।

ਮਹਿੰਦਰਾ ਟ੍ਰੈਕਟਰ ਕਿਉਂ ਖਰੀਦਿਏ

ਕਾਰਨ ਸਾਫ਼ ਹੈ - ਉੱਪਰ ਸੂਚੀਬੱਧ ਸਾਰੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਜੋ ਝੋਨੇ ਦੀ ਖੇਤੀ ਲਈ ਮਹੱਤਵਪੂਰਨ ਹਨ, ਮਹਿੰਦਰਾ ਰੇਂਜ ਦੇ ਟ੍ਰੈਕਟਰਾਂ ਦੇ ਨਾਲ ਪ੍ਰਦਾਨ ਕੀਤੀ ਜਾਂਦੀ ਹੈ। ਝੋਨੇ ਦੀ ਖੇਤੀ ਲਈ ਸਾਡੇ ਸਭ ਤੋਂ ਵੱਧ ਵਿਕਣ ਵਾਲੇ ਟ੍ਰੈਕਟਰ ਮਹਿੰਦਰਾ ਜੀਵੋ ਰੇਂਜ ਦੇ ਟ੍ਰੈਕਟਰ ਹਨ। ਆਓ ਹੇਠਾਂ ਉਹਨਾਂ ਦੀ ਵਿਸਥਾਰ ਨਾਲ ਪੜਚੋਲ ਕਰੀਏ:

ਮਹਿੰਦਰਾ ਜੀਵੋ 305 ਡੀਆਈ 4WD ਡੀਆਈ ਇੰਜਣ ਵਾਲਾ ਸਿਰਫ 18.2 kW (24.5 HP) 4WD ਟ੍ਰੈਕਟਰ ਹੈ। ਇਹ ਤੁਹਾਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਕਈ ਕੰਮਾਂ ਨੂੰ ਪੂਰਾ ਕਰਨ ਦੀ ਆਜ਼ਾਦੀ ਦਿੰਦਾ ਹੈ। 89 Nm ਦੇ ਵੱਧ ਤੋਂ ਵੱਧ ਟਾਰਕ ਅਤੇ 18.2 kW (24.5 HP) ਦੀ ਵੱਧ ਤੋਂ ਵੱਧ PTO ਪਾਵਰ ਦੇ ਨਾਲ, ਇਹ ਝੋਨੇ ਦੀ ਖੇਤੀ ਲਈ ਇੱਕ ਆਦਰਸ਼ ਟ੍ਰੈਕਟਰ ਹੈ ਅਤੇ ਇਸਨੂੰ ਛੋਟੇ ਖੇਤਾਂ ਵਿੱਚ ਵੀ ਆਸਾਨੀ ਨਾਲ ਚਲਾਈਆ ਜਾ ਸਕਦਾ ਹੈ।

ਇਸਦੀ ਤੁਲਣਾ ਵਿੱਚ, ਮਹਿੰਦਰਾ ਜੀਵੋ 365 ਡੀਆਇ 4WD 26.8 kW (36 HP) ਦੀ ਇੰਜਣ ਪਾਵਰ ਦੇ ਨਾਲ 118 Nm ਦਾ ਵੱਧ ਤੋਂ ਵੱਧ ਟੋਰਕ ਅਤੇ 22.4 kW (30 HP) ਦੀ ਵੱਧ ਤੋਂ ਵੱਧ PTO ਪਾਵਰ ਪ੍ਰਦਾਨ ਕਰਦਾ ਹੈ। ਇਹ ਟ੍ਰੈਕਟਰ ਨੂੰ ਖਾਸ ਤੌਰ ਤੇ ਝੋਨੇ ਦੇ ਖੇਤਾਂ ਵਿੱਚ ਵਰਤਣ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਮਾਈਲੇਜ ਪ੍ਰਦਾਨ ਕਰਦਾ ਹੈ। ਇਹ ਪੋਜ਼ੀਸ਼ਨ-ਆਟੋ ਕੰਟਰੋਲ (PAC) ਤਕਨੀਕ ਵਾਲਾ ਆਪਣੀ ਕਿਸਮ ਦਾ ਪਹਿਲਾ ਟ੍ਰੈਕਟਰ ਵੀ ਹੈ ਜੋ ਇਸਨੂੰ ਗਿੱਲੀ ਮਿੱਟੀ ਵਿੱਚ ਮਾਹਰ ਬਣਾਉਂਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਝੋਨੇ ਦੇ ਖੇਤ ਵਿੱਚ ਕੰਮ ਦੇ ਦੌਰਾਨ ਆਪਣੇ ਪੀਸੀ ਲੀਵਰ ਨੂੰ ਲਗਾਤਾਰ ਐਡਜਸਟ ਕਰਨ ਦੀ ਲੋੜ ਨਹੀਂ ਹੈ ਅਤੇ ਟ੍ਰੈਕਟਰ ਦੁਆਰਾ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਹੋਏ ਤੁਸੀਂ ਸਾਰੇ ਕੰਮ ਆਸਾਨੀ ਨਾਲ ਪੂਰੇ ਕਰ ਸਕਦੇ ਹੋ।

ਅਤੇ ਜੇਕਰ ਤੁਸੀਂ ਕੁਝ ਜਿਆਦਾ ਅਡਵਾਂਸ ਅਤੇ ਹਾਈ-ਟੇਕ ਚਾਹੁੰਦੇ ਹੋ, ਤਾਂ ਤੁਸੀਂ ਮਹਿੰਦਰਾ ਜੀਵੋ 245 ਡੀਆਈ ਰੇਂਜ ਦੇ ਟ੍ਰੈਕਟਰਾਂ ਦੀ ਚੋਣ ਕਰ ਸਕਦੇ ਹੋ। ਜੀਵੋ 245 ਡੀਆਈ ਰੇਂਜ ਇੱਕ ਤਾਕਤਵਰ ਈਐਲਐਸ ਡੀਆਈ ਇੰਜਣ ਦੇ ਨਾਲ ਆਉਂਦਾ ਹੈ, ਜੋ 14.9 kW (20 HP) ਤੋਂ 26.84 kW (36 HP) ਅਤੇ 73 Nm ਤੋਂ 118 Nm ਦਾ ਟੋਰਕ ਪੈਦਾ ਕਰਦਾ ਹੈ। ਇਹ ਪਾਵਰ 8F+4R ਕੰਫੀਗ੍ਰੇਸ਼ਨ ਵਿੱਚ ਇੱਕ ਨਿਰੰਤਰ ਮੈਸ਼ ਗਿਅਰਬਾਕਸ ਦੇ ਨਾਲ ਪਹੀਆਂ (2WD ਜਾਂ 4WD) ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਜੀਵੋ 245 ਟ੍ਰੈਕਟਰ ਆਟੋਮੇਟਿਡ ਡਰਾਫਟ ਅਤੇ ਡੇਪਥ ਮੈਨੇਜਮੇਂਟ ਹਾਈਡ੍ਰੌਲਿਕ ਸਿਸਟਮ ਦੇ ਨਾਲ ਆਉਂਦੇ ਹਨ, ਜੋ ਮਿੱਟੀ ਦੇ ਅੰਦਰ ਇਕਸਾਰ ਡੂੰਘਾਈ ਨੂੰ ਯਕੀਨੀ ਬਣਾਉਂਦੇ ਹਨ। ਹਾਈਡ੍ਰੌਲਿਕਸ ਸਿਸਟਮ ਵਿੱਚ 750 kg ਤੱਕ ਦੀ ਲਿਫਟ ਸਮਰੱਥਾ ਅਤੇ 3000 kg ਤੱਕ ਖਿੱਚਣ ਦੀ ਤਾਕਤ ਵੀ ਹੈ, ਜੋ ਕਿ ਮਹਿੰਦਰਾ ਟ੍ਰੈਕਟਰ ਨੂੰ ਝੋਨੇ ਦੀ ਲੁਆਈ, ਹਲ ਵਾਹੁਣ ਅਤੇ ਪੁੱਟਣ ਲਈ ਆਦਰਸ਼ ਬਣਾਉਂਦੇ ਹਨ।

ਅੰਤ ਵਿੱਚ, ਜਦੋਂ ਆਰਾਮ ਦੀ ਗੱਲ ਆਉਂਦੀ ਹੈ ਤਾਂ ਜੀਵੋ ਟ੍ਰੈਕਟਰ ਸ਼੍ਰੇਣੀ ਕੋਈ ਕਸਰ ਬਾਕੀ ਨਹੀਂ ਛੱਡਦੀ। ਅਡਜੱਸਟੇਬਲ ਸੀਟਾਂ, ਪਹੁੰਚ ਵਿੱਚ ਆਸਾਨ ਕੰਟਰੋਲ, ਡੁਅਲ-ਕਲਚ, ਪਾਵਰ ਸਟੀਅਰਿੰਗ—ਇਹ ਸਭ ਕੁਝ ਇਹ ਯਕੀਨੀ ਬਣਾਉਣ ਲਈ ਹੈ ਕਿ ਤੁਹਾਡੇ ਕੋਲ ਇੱਕ ਨਿਰਵਿਘਨ ਅਤੇ ਆਸਾਨੀ ਨਾਲ ਖੇਤੀ ਕਰਨ ਦਾ ਮਾਹੌਲ ਹੈ।

ਸਹੀ ਉਪਕਰਣਾਂ ਦੀ ਚੋਣ ਕਰਨਾ

ਟ੍ਰੈਕਟਰ ਤੋਂ ਇਲਾਵਾ, ਝੋਨੇ ਦੀ ਖੇਤੀ ਲਈ ਢੁਕਵੇਂ ਉਪਕਰਣਾਂ ਦਾ ਹੋਣਾ ਵੀ ਜ਼ਰੂਰੀ ਹੈ। ਇੱਥੇ, ਮਹਿੰਦਰਾ ਹਾਰਵੈਸਟਮਾਸਟਰ H12 4WD ਤੁਹਾਡਾ ਸਭ ਤੋਂ ਵਧੀਆ ਵਿਕਲਪ ਹੈ ਕਿਉਂਕਿ ਇਹ ਤੇਜ਼ ਕਵਰੇਜ, ਘੱਟ ਅਨਾਜ ਦੀ ਘਾਟ, ਘੱਟ ਫਿਉਲ ਦੀ ਖਪਤ ਅਤੇ ਵਧੀਆ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ। ਮਹਿੰਦਰਾ ਅਰਜੁਨ ਨੋਵੋ ਸੀਰੀਜ਼ ਦੇ ਟ੍ਰੈਕਟਰਾਂ ਦੀ ਪੂਰਤੀ ਲਈ ਮਲਟੀ-ਕੌਪ ਟ੍ਰੈਕਟਰ ਮਾਊਂਟਡ ਕੰਬਾਈਨ ਹਾਰਵੈਸਟਰ ਨੂੰ ਮਹਿੰਦਰਾ ਟ੍ਰੈਕਟਰ ਦੁਆਰਾ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਇਹ ਹਾਈ ਗਰਾਊਂਡ ਕਲੀਅਰੈਂਸ ਦੇ ਨਾਲ 41.56 kW ਅਤੇ 47.80 kW ਦੇ ਵਿੱਚਕਾਰ ਇੰਜਣ ਪਾਵਰ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਇਸਦੀ ਬਿਹਤਰ ਕਟਰ ਬਾਰ ਦੀ ਵੇਖਣ ਦੀ ਸਮਰਥਾ ਵਾਢੀ ਨੂੰ ਆਸਾਨ ਅਤੇ ਵਰਤੋਂ ਲਈ ਬਹੁਮੁਖੀ ਬਣਾਉਂਦੀ ਹੈ।

ਕੀਮਤ ਪੰਨੇ ਤੇ ਜਾਓ

ਮਹਿੰਦਰਾ ਵੱਲੋਂ ਪੇਸ਼ ਕੀਤੇ ਜਾਣ ਵਾਲੇ 35+ ਟ੍ਰੈਕਟਰਾਂ ਵਿੱਚੋਂ, ਤੁਸੀਂ ਆਪਣੇ ਲਈ ਸਭ ਤੋਂ ਢੁਕਵਾਂ ਟ੍ਰੈਕਟਰ ਦੀ ਚੌਣ ਕਰ ਸਕਦੇ ਹੋ। ਸਾਡੇ ਟ੍ਰੈਕਟਰਾਂ ਨਾਲ, ਤੁਹਾਨੂੰ ਨਿਯਮਤ ਖਰਾਬੀ ਅਤੇ ਰੱਖ-ਰਖਾਅ, ਘੱਟ ਫਿਉਲ ਬਚਤ, ਅਨੁਚਿਤ ਪਾਵਰ, ਜਾਂ ਬੇਅਰਾਮੀ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਤੁਹਾਨੂੰ ਉਹ ਦਿੰਦੇ ਹਾਂ ਜੋ ਕਿ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਝੋਨੇ ਦੀ ਖੇਤੀ ਨੂੰ ਆਸਾਨ ਬਣਾਓ ਅਤੇ ਝੋਨੇ ਦੇ ਖੇਤਾਂ ਲਈ ਮਹਿੰਦਰਾ ਦੇ ਟ੍ਰੈਕਟਰਾਂ ਦੀ ਸ਼੍ਰੇਣੀ ਦੇ ਨਾਲ ਸੰਚਾਲਨ ਲਾਗਤਾਂ ਵਿੱਚ ਕਟੌਤੀ ਕਰਦੇ ਹੋਏ ਆਪਣੀ ਪੈਦਾਵਾਰ ਵਿੱਚ ਮਹੱਤਵਪੂਰਨ ਸੁਧਾਰ ਕਰੋ। ਸਾਡੇ ਟ੍ਰੈਕਟਰਾਂ ਬਾਰੇ ਹੋਰ ਜਾਣਨ ਲਈ ਕੀਮਤ ਪੰਨੇ ਤੇ ਜਾਓ।

Latest Press Release

Mahindra’s Farm Equipment Sector Sells 22972 Units in India during January 2024
Mahindra’s Farm Equipment Sector Sells 18,028 Units in India during December 2023
Mahindra OJA set to Transform Farming in India, with the launch of 7 Revolutionary Lightweight 4WD Tractors