banner
ਆਪਣੇ ਟ੍ਰੈਕਟਰ ਨੂੰ ਟ੍ਰੈਕ ਕਰੋ

ਸਾਡੀ ਅਗਲੀ ਜਨਰੇਸ਼ਨ ਏਆਈ-ਡ੍ਰੀਵਨ
ਐਪ ਨਾਲ ਜੁੜੇ ਰਹੋ।

ਸੰਖੇਪ ਜਾਣਕਾਰੀ

ਡਿਜੀਸੈਂਸ 4G ਨੈਕਸਟ ਜ਼ੇਨ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਸੰਚਾਲਿਤ ਓਪਨ ਆਰਕੀਟੈਕਚਰ ਨਾਲ ਜੁੜਿਆ ਹੱਲ। ਡਿਜੀਸੈਂਸ 4G ਸਫਲ ਮਹਿੰਦਰਾ ਡਿਜੀਸੈਂਸ ਪਲੇਟਫਾਰਮ ਤੇ ਸੁਧਾਰ ਕਰਦਾ ਹੈ। ਇਹ ਡੇਟਾ ਸੰਚਾਲਿਤ ਐਪ ਕਿਸਾਨਾਂ ਨੂੰ ਉਨ੍ਹਾਂ ਦੇ ਟ੍ਰੈਕਟਰ ਨੂੰ ਟ੍ਰੈਕ ਕਰਨ ਅਤੇ ਉਨ੍ਹਾਂ ਦੀਆਂ ਖੇਤੀ ਗਤੀਵਿਧੀਆਂ ਨੂੰ ਦੂਰੋਂ ਹੀ ਨਿਯੰਤ੍ਰਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਦੇ ਕੰਮਾਂ ਦੇ ਅੰਕੜਿਆਂ ਨਾਲ ਮਜ਼ਬੂਤ ਬਣਾਉਣਾ ਹੈ, ਜੋ ਬਦਲੇ ਵਿੱਚ ਉਨ੍ਹਾਂ ਨੂੰ ਜਿਆਦਾ ਲਾਭਕਾਰੀ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਇਹ ਹੱਲ 4G ਅਤੇ ਸਮਾਰਟਫ਼ੋਨਾਂ ਤੋਂ ਲੈ ਕੇ ਸਟੈਂਡਰਡ ਲੈਪਟਾਪ ਤੱਕ ਬਹੁਤ ਸਾਰੇ ਉਪਕਰਣਾਂ ਦੇ ਅਨੁਕੂਲ ਹੈ। ਹੁਣ ਕਿਸਾਨ ਦੀਆਂ ਨਜ਼ਰਾਂ ਤੋਂ ਕੁਝ ਨਹੀਂ ਲੁੱਕ ਸਕੇਗਾ। ਹੁਣ ਉਸਨੇ ਆਪਣੀ ਤੀਜੀ ਅੱਖ, ਆਪਣੀ ਹੱਥ ਦੀ ਹਥੇਲੀ ਤੇ ਰੱਖੀ ਹੋਈ ਹੈ।

LOCATION SERVICES & SECURITY

ਸਥਿਤੀ ਸੇਵਾਵਾਂ ਅਤੇ ਸੁਰੱਖਿਆ

  • ਮੈਪ ਵੇਖੱਣਾ - ਗੂਗਲ ਦੁਆਰਾ ਦਿੱਤੇ ਗਏ ਨਕਸ਼ਿਆਂ ਦੀ ਵਰਤੋਂ ਕਰਕੇ, ਤੁਸੀਂ ਟ੍ਰੈਕਟਰ ਦਾ ਲਾਈਵ/ਮੌਜੂਦਾ ਟਿਕਾਣਾ ਦੇਖ ਸਕਦੇ ਹੋ ਅਤੇ ਸੈਟੇਲਾਈਟ ਜਾਂ ਰੋਡ ਮੈਪ ਵਜੋਂ ਦ੍ਰਿਸ਼ ਚੁਣ ਸਕਦੇ ਹੋ।
  • ਟ੍ਰੈਕਟਰ ਦੇ ਟਿਕਾਣੇ ਦਾ ਪਤਾ ਲਗਾਓ - ਇਸ ਵਿਸ਼ੇਸ਼ਤਾ ਦੇ ਨਾਲ ਤੁਸੀਂ ਇੱਕ ਟਚ ਜਾਂ ਇੱਕ ਕਲਿੱਕ ਨਾਲ ਨਕਸ਼ੇ ਤੇ ਆਪਣੇ ਟ੍ਰੈਕਟਰ ਦਾ ਪਤਾ ਲਗਾ ਸਕਦੇ ਹੋ। ਇਹ ਨਕਸ਼ੇ ਤੇ ਤੁਹਾਡੇ ਟ੍ਰੈਕਟਰ ਨੂੰ ਮੁੜ-ਕੇਂਦਰਿਤ ਕਰਨ ਵਿੱਚ ਵੀ ਮਦਦ ਕਰਦਾ ਹੈ।
  • ਮੇਰਾ ਟਿਕਾਣਾ ਲੱਭੋ - ਇਸ ਵਿਸ਼ੇਸ਼ਤਾ ਦੇ ਨਾਲ ਤੁਸੀਂ ਆਪਣੇ ਮੌਜੂਦਾ ਟਿਕਾਣੇ ਅਤੇ ਆਪਣੇ ਟ੍ਰੈਕਟਰ ਦੇ ਵਿੱਚਕਾਰ ਦੀ ਦੂਰੀ ਦੀ ਜਾਂਚ ਕਰ ਸਕਦੇ ਹੋ।
  • ਵਾਹਨ ਦੀ ਸਥਿਤੀ - WIFI ਆਈਕਨ ਦੇ ਨਾਲ ਟ੍ਰੈਕਟਰ ਦਾ ਇੱਕ ਐਨੀਮੇਟਿਡ ਦ੍ਰਿਸ਼ ਵਾਹਨ ਦੀ ਸਥਿਤੀ ਨੂੰ ਦਰਸ਼ਾਉਂਦਾ ਹੈ। ਜਦੋਂ ਆਨ ਹੁੰਦਾ ਹੈ - ਇੱਕ ਧੂੰਏਂ ਵਾਲੇ ਐਨੀਮੇਸ਼ਨ ਦੇ ਨਾਲ ਚਿੰਨ੍ਹ ਹਰਾ ਹੋ ਜਾਂਦਾ ਹੈ। ਜਦੋਂ ਆਫ ਹੁੰਦਾ ਹੈ - ਆਈਕਨ ਲਾਲ ਹੋ ਜਾਂਦਾ ਹੈ।
    • ਵਾਹਨ ਦੀ ਸਥਿਤੀ : ""ਚੱਲ ਰਿਹਾ ਹੈ""/""ਖੜਾ ਹੈ"" - ਹਰੇ ਰੰਗ ਦਾ WIFI ਚਿੰਨ੍ਹ ਅਤੇ ਹਰੇ ਰੰਗ ਦੇ ਇੰਜਣ ਘੰਟਿਆਂ ਦਾ ਬਟਨ
    • ਵਾਹਨ ਦੀ ਸਥਿਤੀ : ""ਬੰਦ"" - ਲਾਲ ਰੰਗ ਦਾ WIFI ਚਿੰਨ੍ਹ ਅਤੇ ਲਾਲ ਰੰਗ ਇੰਜਣ ਘੰਟਿਆਂ ਦਾ ਬਟਨ
  • ਜੀਓਫੈਂਸ - ਗ੍ਰਾਹਕ ਦੀ ਲੋੜ ਅਨੁਸਾਰ ਜੀਓਫੈਂਸ ਨੂੰ ਕਸਟਮਾਈਜ਼ਡ ਆਕਾਰਾਂ ਵਿੱਚ ਬਣਾਇਆ ਜਾ ਸਕਦਾ ਹੈ। ਜਦੋਂ ਵੀ ਕੈਲੀਬਰੇਟ ਕੀਤੇ ਖੇਤਰ ਤੋਂ ਕੋਈ ਵਾਹਨ ਅੰਦਰ ਆਵੇਗਾ ਜਾਂ ਬਾਹਰ ਜਾਵੇਗਾ ਤਾਂ ਇਹ ਤੁਹਾਨੂੰ ਚੇਤਾਵਨੀ ਵੀ ਦੇਵੇਗਾ।
  • ਨੈੱਟਵਰਕ ਦੀ ਸਥਿਤੀ - ਇਹ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-ਟ੍ਰੈਕਟਰ ਔਫਲਾਈਨ ਅਤੇ ਯੂਜ਼ਰ ਔਫਲਾਈਨ
    • ਟ੍ਰੈਕਟਰ ਔਫਲਾਈਨ ਉਦੋਂ ਨਜ਼ਰ ਆਉਂਦਾ ਹੈ ਜਦੋਂ ਟ੍ਰੈਕਟਰ ਨੈੱਟਵਰਕ ਖੇਤਰ ਤੋਂ ਬਾਹਰ ਹੁੰਦਾ ਹੈ
    • ਉਪਭੋਗਤਾ ਔਫਲਾਈਨ ਉਦੋਂ ਵੇਖਿਆ ਜਾਂਦਾ ਹੈ ਜਦੋਂ ਗਾਹਕ ਦੇ ਮੋਬਾਈਲ ਨੇ ਡੇਟਾ ਦੀ ਵਰਤੋਂ ਬੰਦ ਕਰ ਦਿੱਤੀ ਹੋਵੇ
FARMING OPERATIONS & PRODUCTIVITY

ਖੇਤੀ ਦੇ ਕੰਮ ਅਤੇ ਉਤਪਾਦਕਤਾ

  • ਮੌਸਮ - 3 ਦਿਨਾਂ ਤੱਕ ਮੌਸਮ ਦੇ ਅਪਡੇਟਸ ਪ੍ਰਾਪਤ ਕਰੋ ਜੋ ਤੁਹਾਡੇ ਟ੍ਰੈਕਟਰ ਦੀ ਸਥਿਤੀ ਦੇ ਅਧਾਰ ਤੇ ਪ੍ਰਦਰਸ਼ਿਤ ਕੀਤੇ ਜਾਣਗੇ।
  • ਡੀਜ਼ਲ ਦੀ ਵਰਤੋਂ - ਇਹ ਵਿਸ਼ੇਸ਼ਤਾ ਟੈਂਕ ਵਿੱਚ ਡੀਜ਼ਲ ਦੇ ਲੇਵਲ, ਨਜ਼ਦੀਕੀ ਫਿਉਲ-ਪੰਪ ਦੀ ਦੂਰੀ, ਅਤੇ ਇਹ ਗਾਹਕ ਦੇ ਮੌਜੂਦਾ ਟਿਕਾਣੇ ਅਤੇ ਟ੍ਰੈਕਟਰ ਦੇ ਵਿੱਚਕਾਰ ਦੀ ਦੂਰੀ ਨੂੰ ਵੀ ਦਰਸ਼ਾਉਂਦੀ ਹੈ।
  • ਟ੍ਰੈਕਟਰ ਦੀ ਵਰਤੋਂ - ਇੱਥੇ ਦਿਖਾਇਆ ਗਿਆ ਡੇਟਾ ਦੋ ਸ਼ੇਣਿਆਂ ਵਿੱਚ ਵੰਡਿਆ ਗਿਆ ਹੈ - ਖੇਤਾਂ ਦਾ ਕੰਮ ਅਤੇ ਸੜਕ ਤੇ ਚਲਣਾ। ਖੇਤਾਂ ਦੇ ਕੰਮ ਨੂੰ ਏਰਿਆ ਕੈਲਕੁਲੇਟਰ ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ, ਜਦੋਂ ਕਿ ਢੁਆਈ/ਸੜਕ ਤੇ ਕੰਮ ਦੀ ਗਣਨਾ ਟ੍ਰਿਪ ਕੈਲਕੁਲੇਟਰ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਏਰੀਆ ਕਵਰੇਜ ਅਤੇ ਟ੍ਰਿਪ ਕੈਲਕੁਲੇਟਰ ਦੋਵਾਂ ਲਈ - ਵੱਧ ਤੋਂ ਵੱਧ 3 ਮਹੀਨਿਆਂ ਦਾ ਡੇਟਾ ਉਪਲਬਧ ਹੋਵੇਗਾ। ਆਓ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ:
    • ਏਰਿਆ ਕੈਲਕੁਲੇਟਰ: ਉਪਭੋਗਤਾ ਨੂੰ ਖਏਤਾਂ ਵਿੱਚੇ ਕੀਤੇ ਕੰਮਾਂ ਦੀਆਂ ਕਸਟਮਾਈਜ਼ਡ ਰਿਪੋਰਟਾਂ ਏਕੜ ਵਿੱਚ ਮਿਲਣਗੀਆਂ। ਉਪਭੋਗਤਾ ਕਿਸੇ ਨਿਰਧਾਰਤ ਥਾਂ ਦੀ ਚੋਣ ਕਰ ਸਕਦੇ ਹਨ। ਕੀਤੇ ਗਏ ਕੰਮ ਦੀ ਮਿਆਦ ਅਤੇ ਔਸਤ RPM ਵੀ ਇੱਥੇ ਪ੍ਰਦਰਸ਼ਿਤ ਹੋਵੇਗਾ।
    • ਟ੍ਰਿਪ ਕੈਲਕੁਲੇਟਰ: ਸੜਕ ਦੇ ਕੰਮ ਦੀ ਗਣਨਾ ਕਿਲੋਮੀਟਰਾਂ ਵਿੱਚ ਕੀਤੀ ਜਾਂਦੀ ਹੈ। ਉਪਭੋਗਤਾ ਕਸਟਮਾਈਜ਼ਡ ਰਿਪੋਰਟ ਪ੍ਰਾਪਤ ਕਰਨ ਲਈ ਮਿਆਦ ਦੇ ਤੌਰ ਤੇ ਦਿਨ ਜਾਂ ਮਹੀਨੇ ਦੀ ਚੋਣ ਕਰ ਸਕਦੇ ਹਨ। ਟ੍ਰਿਪ ਡੇਟਾ ਨੂੰ ਵੀ ਨਿਰਧਾਰਤ ਟ੍ਰਿਪ ਦੇ ਅਨੁਸਾਰ ਵੱਖ ਕੀਤਾ ਜਾਂਦਾ ਹੈ।
VEHICLE HEALTH & MAINTENANCE

ਵਾਹਨ ਦੀ ਕੁਸ਼ਲਤਾ ਅਤੇ ਦੇਖਭਾਲ

  • ਐਲਰਟ ਨੋਟੀਫਿਕੇਸ਼ਨ - ਘਟੀ ਦੇ ਆਈਕਨ ਦੁਆਰਾ ਦਰਸ਼ਾਏ ਗਏ ਨੋਟੀਫਿਕੇਸ਼ਨਾਂ ਨੂੰ ਮੋਬਾਈਲ ਐਪ ਵਿੱਚ ਹੋਰ ਐਲਰਟ ਲਈ ਪੁਸ਼ ਨੋਟੀਫਿਕੇਸ਼ਨ ਅਤੇ ਮਹੱਤਵਪੂਰਨ ਐਲਰਟ ਲਈ ਐਸਐਮਐਸ ਦੇ ਰੂਪ ਵਿੱਚ ਪ੍ਰਾਪਤ ਕੀਤਾ ਜਾਵੇਗਾ। ਮਹੱਤਵਪੂਰਨ ਐਲਰਟ ਵਿੱਚ ਉੱਚ-ਇੰਜਣ ਦਾ ਤਾਪਮਾਨ ਅਤੇ ਤੇਲ ਦਾ ਘੱਟ ਪ੍ਰੈਸ਼ਰ ਸ਼ਾਮਲ ਹੈ। ਹੋਰ ਐਲਰਟ ਵਿੱਚ ਉੱਚ ਇੰਜਣ RPM ਚੇਤਾਵਨੀ, ਘੱਟ ਫਿਉਲ, ਜੀਓਫੈਂਸ ਐਲਰਟ, ਚਾਬੀ ਕੱਢਣਾ, ਸਰਵਿਸ ਰੀਮਾਈਂਡਰ ਨੋਟੀਫਿਕੇਸ਼ਨ ਅਤੇ ਬੈਟਰੀ ਚਾਰਜ ਨਹੀਂ ਹੋ ਰਹੀ ਵਰਗੇ ਐਲਰਟ ਸ਼ਾਮਲ ਹਨ।
  • ਇੰਜਣ ਚੱਲਣ ਦੇ ਘੰਟੇ - ਇਸ ਵਿੱਚ ਤੁਸੀਂ ਮੌਜੂਦਾ ਇੰਜਣ ਦੇ ਚੱਲਣ ਦੇ ਘੰਟੇ, ਕੁੱਲ ਇੰਜਣ ਦੇ ਚੱਲਣ ਦੇ ਘੰਟੇ ਅਤੇ ਅਗਲੀ ਸਰਵਿਸ ਕਿੰਨੇ ਘੰਟਿਆਂ ਬਾਅਦ ਕਰਵਾਉਣੀ ਹੈ ਬਾਰੇ ਜਾਣਕਾਰੀ ਵੇਖ ਸਕਦੇ ਹੋ।
PERSONALIZATION & CONFIGURATION

ਨਿੱਜੀਕਰਨ ਅਤੇ ਕੌਨਫਿਗਰੇਸ਼ਨ

  • ਵਾਹਨ ਦੀ ਚੋਣ - ਉਪਭੋਗਤਾ ਆਪਣੇ ਦੁਆਰਾ ਸੂਚੀਬੱਧ ਕੀਤੇ ਗਏ ਕਈ ਟ੍ਰੈਕਟਰ ਵਿੱਚੋਂ ਚੌਣ ਕਰ ਸਕਦੇ ਹਨ। ਚੌਣ ਕੀਤੇ ਹੋਏ ਵਾਹਨ ਦਾ ਨਾਮ ਸਕ੍ਰੀਨ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਵਿਸ਼ੇਸ਼ਤਾ ਕਿਸਾਨ ਨੂੰ ਵਰਤੋਂ ਲਈ ਉਪਲਬਧ ਟ੍ਰੈਕਟਰਾਂ ਦੀ ਸੰਖਿਆ ਅਤੇ ਉਹਨਾਂ ਦੀ ਸੰਬੰਧਿਤ ਵਰਤੋਂ ਦੀ ਸਥਿਤੀ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ।
  • ਹੈਮਬਰਗਰ ਮੀਨੂ - ਇਹ ਭਾਗ ਤੁਹਾਨੂੰ ਬਹੁਤ ਸਾਰੇ ਨਿੱਜੀਕਰਨ ਕੰਮ ਕਰਨ ਦੇ ਯੋਗ ਬਣਾਉਂਦਾ ਹੈ, ਇਹਨਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ -
    • ਮੇਰਾ ਟ੍ਰੈਕਟਰ - ਅਜਿਹੀ ਵਿਸ਼ੇਸ਼ਤਾ ਜੋ ਤੁਹਾਨੂੰ ਤੁਹਾਡੇ ਟ੍ਰੈਕਟਰਾਂ ਦੇ ਨਾਮ ਰੱਖਣ ਵਿੱਚ ਮਦਦ ਕਰਦੀ ਹੈ
    • ਨਾਮ ਅਤੇ ਸੰਪਰਕ
    • ਐਲਰਟ ਕੌਨਫਿਗਰੇਸ਼ਨ
    • ਕੰਮ ਲਈ ਰੀਮਾਈਂਡਰ ਸੈੱਟ-ਅੱਪ ਕਰਨਾ
    • ਭਾਸ਼ਾ ਨੂੰ ਬਦਲੋ
    • ਪਿੰਨ ਨੰਬਰ ਬਦਲੋ
  • ਮੈਨੂੰ ਪੁੱਛੋ - ਇਹ ਵਿਸ਼ੇਸ਼ਤਾ ਪਹਿਲਾਂ ਤੋਂ ਨਿਰਧਾਰਤ ਪ੍ਰਸ਼ਨਾਂ ਦੇ ਇੱਕ ਸੇੱਟ ਦੇ ਨਾਲ ਆਉਂਦੀ ਹੈ। ਇਹ ਐਪ ਉਹਨਾਂ ਉਪਭੋਗਤਾਵਾਂ ਲਈ ਟ੍ਰੈਕਟਰ ਦੀ ਸਥਿਤੀ, ਡੀਜ਼ਲ ਦਾ ਲੇਵਲ, ਮਹੱਤਵਪੂਰਨ ਐਲਰਟ ਦੀ ਸਥਿਤੀ, ਟ੍ਰੈਕਟਰ ਦੀ ਵਰਤੋਂ, ਸਰਵਿਸ ਦੀ ਸਥਿਤੀ ਬਾਰੇ ਜਾਣਕਾਰੀ ਦੇ ਨਾਲ ਇਹਨਾਂ ਸਵਾਲਾਂ ਦਾ ਜਵਾਬ ਦਿੰਦੀ ਹੈ ਜੋ ਸਕ੍ਰੀਨ ਦੀ ਵਰਤੋਂ ਕਰਨ ਵਿੱਚ ਪਰੇਸ਼ਾਨੀ ਮਹਿਸੂਸ ਕਰਦੇ ਹਨ। ਇਹ ਸੁਨਿਸ਼ਚਿਤ ਕਰੋ ਕਿ ਉਸ ਥਾਂ ਤੇ ਚੰਗਾ ਨੈਟਵਰਕ ਕਵਰੇਜ ਹੋਵੇ, ਕਿਉਂਕਿ ਇਹ ਵਿਸ਼ੇਸ਼ਤਾ ਅਜਿਹੀਆਂ ਸਥਿਤੀਆਂ ਵਿੱਚ ਸਭ ਤੋਂ ਵਧੀਆ ਕੰਮ ਕਰਦੀ ਹੈ।