ਸਾਨੂੰ ਕਿਉਂ ਚੁਣੋ

3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ, ਮਹਿੰਦਰਾ ਟ੍ਰੈਕਟਰ ਭਾਰਤ ਦਾ ਨੰਬਰ 1 ਟ੍ਰੈਕਟਰ ਬ੍ਰਾਂਡ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਟ੍ਰੈਕਟਰ ਨਿਰਮਾਤਾ ਹੈ। 19.4 ਅਰਬ ਡਾਲਰ ਦੇ ਮਹਿੰਦਰਾ ਸਮੂਹ ਦਾ ਹਿੱਸਾ, ਮਹਿੰਦਰਾ ਟ੍ਰੈਕਟਰ ਫਾਰਮ ਡਿਵੀਜ਼ਨ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਜੋ ਮਹਿੰਦਰਾ ਦੇ ਫਾਰਮ ਇਕੁਇਪਮੈਂਟ ਸੈਕਟਰ (FES) ਦੀ ਪ੍ਰਮੁੱਖ ਇਕਾਈ ਹੈ।

40 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਮੌਜੂਦਗੀ ਨਾਲ, ਮਹਿੰਦਰਾ ਆਪਣੀ ਗੁਣਵੱਤਾ ਦੇ ਦਮ 'ਤੇ ਡੇਮਿੰਗ/Deming ਪੁਰਸਕਾਰ ਅਤੇ ਜਪਾਨੀ ਗੁਣਵੱਤਾ ਮੈਡਲ ਜਿੱਤਣ ਵਾਲਾ ਦੁਨੀਆਂ ਦਾ ਇਕਲੋਤਾ ਟ੍ਰੈਕਟਰ ਬ੍ਰਾਂਡ ਹੈ। ਮਹਿੰਦਰਾ ਕੋਲ ਟ੍ਰੈਕਟਰਾਂ ਦੀ ਸਭ ਤੋਂ ਵਿਆਪਕ ਰੇਂਜ ਹੈ ਅਤੇ ਇਹ ਭਾਰਤ ਦੇ ਟ੍ਰੈਕਟਰ ਉਦਯੋਗ ਦਾ ਸਮਾਨਾਰਥੀ ਹੈ। ਮਾਰਚ 2019 ਵਿੱਚ, ਮਹਿੰਦਰਾ 30 ਲੱਖ ਟ੍ਰੈਕਟਰ ਵੇਚਣ ਵਾਲਾ ਪਹਿਲਾ ਭਾਰਤੀ ਟ੍ਰੈਕਟਰ ਬ੍ਰਾਂਡ ਹੈ।

ਕਿਸਾਨਾਂ ਨਾਲ ਪੀੜ੍ਹੀਆਂ ਤੋਂ ਕੰਮ ਕਰਨ ਦੇ ਬਾਅਦ, ਮਹਿੰਦਰਾ ਟ੍ਰੈਕਟਰਾਂ ਨੂੰ ਉਨ੍ਹਾਂ ਦੀ ਟਫਨੇਸ ਲਈ ਜਾਣਿਆ ਜਾਂਦਾ ਹੈ ਜੋ ਔਖੀਆਂ ਤੋਂ ਔਖੀਆਂ ਸਥਿਤੀਆਂ ਵਿੱਚ ਵੀ ਬੇਜੋੜ ਪ੍ਰਦਰਸ਼ਨ ਕਰਦੇ ਹਨ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਹਿੰਦਰਾ ਟ੍ਰੈਕਟਰਾਂ ਨੂੰ ‘ਟਫ ਹਾਰਡਮ/Tough Hardum’ ਕਿਹਾ ਜਾਂਦਾ ਹੈ - ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ। ਮਹਿੰਦਰਾ ਸਭ ਤੋਂ ਟਫ ਅਤੇ ਸਭ ਤੋਂ ਭਰੋਸੇਮੰਦ ਟ੍ਰੈਕਟਰਾਂ ਨਾਲ, ਕਿਸਾਨ ਨਾਲ ਆਪਣੀ ਮਜਬੂਤ ਸਾਂਝੇਦਾਰੀ ਨੂੰ ਹਮੇਸ਼ਾ ਮਜ਼ਬੂਤ ਕਰਨ ਲਈ ਤਿਆਰ ਰਹੇਗਾ।

ਅਤਿਆਧੁਨਿਕ ਖੋਜ ਅਤੇ ਵਿਕਾਸ

ਸਾਡੀ ਉੱਨਤ ਖੋਜ ਅਤੇ ਵਿਕਾਸ ਸੁਵਿਧਾਵਾਂ ਦੁਨੀਆ ਭਰ ਦੇ ਕਿਸਾਨਾਂ ਨੂੰ ਅਤਿਆਧੁਨਿਕ ਅਤੇ ਨਵੀਨ ਤਕਨਾਲੋਜੀ ਹੱਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਵਿਸ਼ਵ-ਪੱਧਰੀ ਨਿਰਮਾਣ

ਦੁਨੀਆ ਭਰ ਦੇ 8 ਦੇਸ਼ਾਂ ਵਿੱਚ ਮਜ਼ਬੂਤ ਨਿਰਮਾਣ ਸੁਵਿਧਾਵਾਂ ਨਾਲ, ਅਸੀਂ ਹਰ ਸਾਲ ਮਾਤਰਾ ਅਤੇ ਗੁਣਵੱਤਾ ਵਿੱਚ ਉੱਤਮਤਾ ‘ਤੇ ਬਾਰ ਵਧਾਉਂਦੇ ਹਾਂ।

ਬੇਮਿਸਾਲ ਗੁਣ

ਮਹਿੰਦਰਾ ਵਿੱਚ ਸਭ ਤੋਂ ਅੱਗੇ ਇਹ ਗੁਣਵੱਤਾ ਦੇ ਪ੍ਰਤੀ ਸਮਰਪਣ ਹੈ। ਅਸੀਂ ਪ੍ਰਤਿਸ਼ਠਾਵਾਨ ਜਪਾਨੀ ਗੁਣਵੱਤਾ ਮੈਡਲ ਅਤੇ ਡੈਮਿੰਗ/Deming ਐਪਲੀਕੇਸ਼ਨ ਪੁਰਸਕਾਰ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਅਤੇ ਇਕਲੋਤੇ ਟ੍ਰੈਕਟਰ ਨਿਰਮਾਤਾ ਹਾਂ।

ਪਹਿਲ

.